HomeBlogs73ਵਾਂ ਅਵਤਾਰ ਦਿਹਾੜਾ 2023- ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ

73ਵਾਂ ਅਵਤਾਰ ਦਿਹਾੜਾ 2023- ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ [Punjabi]

Date:

ਜਦੋਂ ਜਦੋਂ ਧਰਤੀ ਤੇ ਅਧਰਮ ਵੱਧਦਾ ਉਦੋਂ ਉਦੋਂ ਪਰਮਾਤਮਾ ਧਰਤੀ ਤੇ ਆਪ ਜਾਂ ਆਪਣੇ ਦੁਆਰਾ ਚੁਣੀ ਹੋਈ ਆਤਮਾ ਨੂੰ ਅਵਤਾਰ ਰੂਪ ਵਿੱਚ ਪ੍ਰਗਟ ਕਰਦੇ ਹਨ ਹੈ।

ਭਗਵਦ ਗੀਤਾ ਅਧਿਆਇ 4 ਸਲੋਕ 7 ਅਤੇ 8

ਯਦਾ, ਯਦਾ ਹਿ ਧਰਮਸਯ, ਗਲਾਨਿ:, ਭਵਤਿ,

ਭਾਰਤ,ਅਭਯੁਤਥਾਨਮ੍, ਅਧਰਮਸਯ, ਤਦਾ,ਆਤਮਾਨਮ੍,ਸੁਜਾਮਿ,ਵਿਨਾਸ਼ਾਯ,ਚ,ਦੁਸ਼ਕਰਤਾਮ੍ ,ਧਰਮਸਂਸਥਾਪਨਾਥਾਰਯ , ਸਮਭਵਾਮਿ,ਧੁਗੇ,ਧੁਗੇ

ਅਰਥ :- ਜਦੋਂ ਵੀ ਧਰਮ ਦੀ  ਹਾਨੀ ਹੁੰਦੀ ਹੈ ਤੇ ਅਧਰਮ ਵੱਧਦਾ ਹੈ ਤਾਂ ਮੈਂ (ਸਰਵਸ਼ਕਤੀਮਾਨ) ਆਪ ਹੀ ਜਾਂ ਆਪਣੇ ਅਵਤਾਰ ਨੂੰ ਭੇਜਦਾ ਹਾਂ ਜੋ ਪੁੰਨ ਆਤਮਾਵਾਂ ਦੀ ਰੱਖਿਆ ਕਰਨ ਅਤੇ ਸ਼ਾਸਤਰ ਆਧਾਰਿਤ ਭਗਤੀ ਦਾ ਮਾਰਗ ਦੇਣ ਦੇ ਲਈ ਪ੍ਰਗਟ ਹੁੰਦਾ ਹੈ ।ਮੈਂ ਆਪਣੇ ਅਵਤਾਰ ਹਰ ਯੁੱਗ ਵਿੱਚ ਪ੍ਰਗਟ ਕਰਦਾ ਹਾਂ ਅਤੇ ਦਿਵਯ ਲੀਲਾ ਕਰਦੇ ਹੋਏ ਧਰਮ ਦੀ ਸਥਾਪਨਾ ਕਰਦਾ ਹਾਂ।

ਸਰਵ ਸ਼ਕਤੀਮਾਨ ਪਰਮੇਸ਼ਰ , ਸੰਪੂਰਣ ਬ੍ਰਹਿਮੰਡਾਂ  ਦੇ ਨਿਰਮਾਤਾ ਇਸ ਮਿਰਤ ਦੁਨੀਆ ਵਿੱਚ ਅਮਰ ਲੋਕ ਤੋਂ ਸਮੇਂ-ਸਮੇਂ ਤੇ ਅਵਤਰਿਤ ਹੁੰਦੇ ਹਨ। ਇਸ ਸਮੇਂ ਵੀ ਮਹਾਨ ਸੰਤ ਰਾਮਪਾਲ ਜੀ ਮਹਾਰਾਜ ਦੇ ਰੂਪ ਵਿੱਚ ਦਿਵਯ ਲੀਲਾ ਕਰ ਰਹੇ ਹਨ। 8 ਸਤੰਬਰ ਉਹ ਸ਼ੁੱਭ ਦਿਨ ਹੈ ਜਦੋਂ ਹਰ ਸਾਲ ਸੰਤ ਰਾਮਪਾਲ ਜੀ ਮਹਾਰਾਜ ਜੀ ਸਰਵ ਸ਼ਕਤੀਮਾਨ ਕਬੀਰ ਸਾਹਿਬ ਜੀ ਦਾ ਅਵਤਾਰ ਦਿਹਾੜਾ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ।

Table of Contents

ਇਸ ਲੇਖ ਵਿਚ ਹੇਠਾਂ ਲਿਖੇ ਵਿਸ਼ਿਆਂ ਉੱਤੇ ਚਰਚਾ ਕੀਤੀ ਜਾਵੇਗੀ

  • 73ਵਾਂ ਅਵਤਾਰ ਦਿਵਸ 2023-ਸੰਤ ਰਾਮਪਾਲ ਜੀ ਮਹਾਰਾਜ
  • ਅਵਤਾਰ ਦਾ ਅਰਥ ਕੀ ਹੈ?
  • ਅਧਿਆਤਮਿਕ ਗੁਰੂ ਸੰਤ ਰਾਮਪਾਲ ਜੀ ਮਹਾਰਾਜ ਦੇ ਵਿਸ਼ੇ ਵਿੱਚ ਜਾਣਕਾਰੀ
  • ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦਾ ਇਕੋ ਇਕ ਉਦੇਸ਼
  • ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦੇ ਬਾਰੇ ਵਿਚ ਭਵਿੱਖ ਬਾਣੀਆਂ
  • ਅਵਤਾਰ ਦਿਵਸ 2023 ਸਮਾਰੋਹ : ਲਾਈਵ ਈਵੇਂਟ
  • ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦੇ ਵਿਸ਼ੇ ਵਿੱਚ  ਪਵਿੱਤਰ ਸ਼ਾਸ਼ਤਰਾਂ ਤੋਂ ਪ੍ਰਮਾਣ
  • ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦੇ ਬਾਰੇ ਵਿਚ ਸਰਵ- ਸ਼ਕਤੀਮਾਨ ਕਬੀਰ ਜੀ ਦੀ ਭਵਿੱਖਬਾਣੀ
  • ਸਮਾਜਿਕ ਉਥਾਨ ਵਿਚ ਸੰਤ ਰਾਮਪਾਲ ਜੀ ਮਹਾਰਾਜ ਦਾ ਯੋਗਦਾਨ
  • ਅਵਤਾਰ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

73 ਵਾਂ ਅਵਤਰਣ ਦਿਵਸ 2023

8 ਸਿਤੰਬਰ 2023 ਜਗਤ ਗੁਰੂ ਤੱਤਵਦਰਸੀ ਸੰਤ ਰਾਮਪਾਲ ਜੀ ਮਹਾਰਾਜ ਜੀ ਦਾ 73ਵਾਂ ਅਵਤਾਰ ਦਿਵਸ ਹੈ । ਪੂਰਣ ਬ੍ਰਹਮ/ਪਰਮੇਸ਼ਵਰ ਦੇ ਅਵਤਾਰ ਜਿਨ੍ਹਾਂ ਨੇ 17 ਫਰਵਰੀ 1988 ਨੂੰ ਆਪਣੀ ਅਧਿਆਤਮਿਕ ਯਾਤਰਾ ਸ਼ੁਰੂ ਕੀਤੀ ਅਤੇ ਸਮਾਜਿਕ ਪਖੰਡਵਾਦ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਲੱਖਾਂ ਲੋਕਾਂ ਨੂੰ ਅਧਿਆਤਮ ਦੀ ਰਾਹ  ਵਿਖਾਈ । ਉਨ੍ਹਾਂ ਦੇ ਵਿਸ਼ੇ ਵਿਚ ਪ੍ਰਸਿੱਧ ਭਵਿੱਖ ਵਕਤਾਵਾਂ ਦੁਆਰਾ ਆਖਰੀ ਮਸੀਹਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਹੜਾ ਸਵਰਣ ਯੁੱਗ ਲਿਆਵੇਗਾ, ਜਿਸ ਦੇ ਲੀਡਰਸ਼ਿਪ ਵਿੱਚ ਭਾਰਤ ਵਿਸ਼ਵ ਗੁਰੂ ਬਣੇਗਾ । ਇਹ ਲੇਖ ਵਿਸ਼ਵ ਦਾ ਕਲਿਆਣ ਕਰਨ ਵਾਲੇ ਸੰਤ ਰਾਮਪਾਲ ਜੀ ਮਹਾਰਾਜ ਦਾ ਜੀਵਨ ਵਿਵਰਣ ਪ੍ਰਦਾਨ ਕਰੇਗਾ ।

 ਇਸ ਲਈ ਲੇਖ ਨੂੰ ਅੰਤ ਤੱਕ ਜ਼ਰੂਰ ਪੜ੍ਹੋ। ਅੱਗੇ ਵੱਧਦੇ ਹੋਏ ਸਭ ਤੋਂ ਪਹਿਲਾਂ ਅਸੀਂ ਅਵਤਾਰ ਦਾ ਅਰਥ ਸਮਝਾਂਗੇ?

ਅਵਤਾਰ ਦਾ ਅਰਥ ਕੀ ਹੈ?

ਅਵਤਾਰ ਦਾ ਅਰਥ ਹੈ ਧਾਰਮਿਕਤਾ ਦੀ ਸਥਾਪਨਾ ਦੇ ਲਈ ਅਮਰਲੋਕ ਤੋਂ ਮ੍ਰਿਤਲੋਕ ਵਿਚ ਪ੍ਰਗਟ ਹੋਣ ਵਾਲੇ ਇਕ ਦਿਵਯ ਪੁਰਸ਼ ਭਾਵ , ਇਸ ਮ੍ਰਿਤ ਲੋਕ ਉੱਤੇ ਸ਼ਾਸ਼ਨ ਕਰਨ ਵਾਲ਼ੀਆਂ ਬੁਰੀਆਂ ਤਾਕਤਾਂ ਤੋਂ ਪੀੜਤ ਆਤਮਾਵਾਂ ਦੀ ਰੱਖਿਆ ਕਰਨਾ । ਅਧਿਆਤਮਿਕ ਪੂਰਣਤਾ ਨਾਲ ਯੁਕਤ ਕਿਸੇ ਸਰਵ ਉੱਚ ਆਤਮਾ ਦਾ ਅਵਤਾਰ ਧਰਤੀ ਉੱਤੇ ਆਉਣਾ ਇਕ ਨਿਯਮਤ ਘਟਨਾ ਹੈ ਜਿਹੜੀ ਸਾਰੇ ਯੁੱਗਾਂ ਵਿਚ ਹੁੰਦੀ ਹੈ। ਦੈਵੀਯ ਅਵਤਰਣ , ਭਾਵ ਅਨੰਤ ਤੋਂ ਨਾਸ਼ਵਾਨ  ਸੰਸਾਰ ਵਿੱਚ ਸਰਵਉੱਚ ਆਤਮਾ ਦਾ ਪ੍ਰਗਟ ਹੋਣਾ ।

ਸੰਤ ਰਾਮਪਾਲ ਜੀ ਮਹਾਰਾਜ ਪਰਮ ਅਕਸ਼ਰ ਬ੍ਰਹਮ/ਸਤਪੁਰਖ /ਸ਼ਬਦ ਸਰੂਪੀ ਰਾਮ /ਅਕਾਲ ਪੁਰਖ ਦੇ ਉਹੀ ਦਿਵਯ ਅਵਤਾਰ ਹਨ ਜਿਹੜੇ ਭਗਤੀ ਦਾ ਸੱਚਾ ਮਾਰਗ ਪ੍ਰਦਾਨ ਕਰਦੇ  ਹਨ ਜਿਹੜਾ ਸਾਰੇ ਪਵਿੱਤਰ ਸ਼ਾਸ਼ਤਰਾਂ ਦੇ ਅਨੁਸਾਰ ਹੈ, ਜਿਨ੍ਹਾਂ ਦੇ ਮਾਰਗਦਰਸ਼ਨ ਵਿਚ ਸਵਰਣ ਯੁੱਗ ਦੀ ਸ਼ੁਰੂਆਤ ਹੋਈ ਜਿਵੇਂ ਕਿ ਪ੍ਰਸਿੱਧ ਭਵਿਖਵਕਤਾਵਾਂ ਦੁਆਰਾ ਭਵਿੱਖਬਾਣੀ ਕੀਤੀ ਗਈ ਹੈ।

ਅਧਿਆਤਮਿਕ ਗੁਰੂ ਸੰਤ ਰਾਮਪਾਲ ਜੀ ਮਹਾਰਾਜ ਦੇ ਬਾਰੇ ਜਾਣਕਾਰੀ

ਸੰਤ ਰਾਮਪਾਲ ਜੀ ਮਹਾਰਾਜ ਸਤਲੋਕ ਆਸ਼ਰਮ ਬਰਵਾਲਾ, ਜ਼ਿਲ੍ਹਾ ਹਿਸਾਰ , ਹਰਿਆਣਾ ਦੇ ਸੰਚਾਲਕ ਹਨ ਜਿਹੜੇ ਪਵਿੱਤਰ ਸ਼ਾਸ਼ਤਰਾਂ ਦੇ ਅਨੁਸਾਰ ਕਬੀਰ ਪਰਮਾਤਮਾ ਦਾ ਸੱਚਾ ਅਧਿਆਮਿਕ ਗਿਆਨ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦਾ ਜਨਮ 8 ਸਿਤੰਬਰ 1951 ਨੂੰ ਭਾਰਤ ਦੇ ਹਰਿਆਣਾ ਰਾਜ ਦੇ ਸੋਨੀਪਤ ਜ਼ਿਲ੍ਹੇ ਦੇ ਗੁਹਾਨਾ ਤਹਸੀਲ ਦੇ ਧਨਾਨਾ ਨਾਮਕ ਇਕ ਛੋਟੇ ਜਿਹੇ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਜੀ ਦਾ ਨਾਮ ਭਗਤ ਨੰਦਰਾਮ ਅਤੇ ਮਾਤਾ ਦਾ ਨਾਮ ਭਗਤਮਤੀ ਇੰਦਰੋ ਦੇਵੀ ਹੈ। ਸੰਤ ਰਾਮਪਾਲ ਜੀ ਮਹਾਰਾਜ ਦੇ ਚਾਰ ਬੱਚੇ ਹਨ। ( ਅਸਲ ਵਿੱਚ, ਸਾਰੇ ਪ੍ਰਾਣੀ , ਮਨੁੱਖ ਸੰਤ ਰਾਮਪਾਲ ਜੀ ਮਹਾਰਾਜ ਭਾਵ ਸਰਵ – ਸ਼ਕਤੀਮਾਨ ਕਬੀਰ ਜੀ ਦੀ ਹੀ ਸੰਤਾਨ ਹਨ) । ਭਗਤਾਂ ਨੂੰ ਨਾਮ ਦਾਨ ਦੇਣ ਤੋਂ ਪਹਿਲਾਂ ਉਹ ਸਿੰਚਾਈ ਵਿਭਾਗ, ਹਰਿਆਣਾ ਸਰਕਾਰ ਵਿਚ ਜੂਨੀਅਰ ਇੰਜੀਨੀਅਰ ਦੇ ਰੂਪ ਵਿਚ ਕੰਮ ਕਰਦੇ ਸਨ ਅਤੇ 18ਸਾਲਾਂ ਤੱਕ ਸੇਵਾ ਕੀਤੀ।

ਉਨ੍ਹਾਂ ਦੀ ਅਧਿਆਤਮਿਕ ਯਾਤਰਾ 17 ਫਰਵਰੀ 1988 ਕਬੀਰ ਪੰਥੀ ਗੁਰੂ ਸਵਾਮੀ ਰਾਮਦੇਵਾਨੰਦ ਜੀ ਦੇ ਸ਼ਿਸ਼ ਬਣਨ ਤੋਂ ਬਾਅਦ ਸ਼ੁਰੂ ਹੋਈ, ਜਿਸਨੂੰ “ਬੋਧ ਦਿਵਸ ” ਦੇ ਰੂਪ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ( ਇਸ ਦਿਨ ਉਨ੍ਹਾਂ ਦਾ ਅਧਿਆਤਮਿਕ ਜਨਮ ਹੋਇਆ) । ਸਵਾਮੀ ਰਾਮਦੇਵਾਨੰਦ ਜੀ ਨੇ ਸਾਲ 1994ਵਿਚ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਇਹ ਕਹਿੰਦੇ ਹੋਏ ਚੁਣਿਆ ਕਿ “ਇਸ ਪੂਰੀ ਦੁਨੀਆ ਵਿਚ ਤੁਹਾਡੇ ਬਰਾਬਰ ਕੋਈ ਦੂਸਰਾ ਸੰਤ ਨਹੀਂ ਹੋਵੇਗਾ”। ਸੰਤ ਰਾਮਪਾਲ ਜੀ ਮਹਾਰਾਜ ਨੂੰ ਸੱਚਾ ਅਧਿਆਤਮਿਕ ਗਿਆਨ ਪ੍ਰਾਪਤ ਹੋਇਆ, ਉਦੋਂ ਤੋਂ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਗਿਆ। ਉਨ੍ਹਾਂ ਨੇ ਆਪਣੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਜਿਸ ਨੂੰ ਹਰਿਆਣਾ ਸਰਕਾਰ ਨੇ ਤਿਆਗ ਪੱਤਰ ਦਿਨਾਂਕ 16/5/2000, ਸੰਖਿਆ 3492.3500 ਦੁਆਰਾ ਸਵੀਕਾਰ ਕਰ ਲਿਆ। ਉਨ੍ਹਾਂ ਨੇ 1994-1998 ਤਕ ਘਰ -ਘਰ ਜਾ ਕੇ ਅਧਿਆਤਮਿਕ ਪ੍ਰਵਚਨ ਦਿੱਤੇ। ਜਲਦੀ ਹੀ ਹਜ਼ਾਰਾਂ ਭਗਤਾਂ ਨੇ ਸ਼ਰਨ ਗ੍ਰਹਿਣ ਕੀਤੀ ਅਤੇ ਸਾਲ 1999 ਵਿਚ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਕਰੌਂਥਾ ਦੇ ਆਸ਼ਰਮ  ਦੀ ਸਥਾਪਨਾ ਕੀਤੀ। ਵਰਤਮਾਨ ਵਿਚ, ਉਹ ਪੂਰੀ ਤਰ੍ਹਾਂ ਨਾਲ ਦੁਨੀਆਂ ਭਰ ਵਿਚ ਭਗਤੀ ਦੇ ਸੱਚੇ ਮਾਰਗ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਸਮਰਪਿਤ ਹਨ ਜਿਸਦੇ ਫਲਸਰੂਪ ਆਤਮਾਵਾਂ ਨੂੰ ਮੁਕਤੀ ਪ੍ਰਾਪਤ ਹੋਵੇਗੀ ।

ਸੂਖਸ਼ਮ ਵੇਦ ਵਿਚ ਭਾਵ ਪ੍ਰਮਾਤਮਾ ਕਬੀਰ ਸਾਹਿਬ ਦੀ ਅਮ੍ਰਿਤ ਵਾਣੀ ਵਿਚ ਉਲੇਖ ਕੀਤਾ ਗਿਆ ਹੈ:-

ਜੋ ਮਮ ਸੰਤ ਸਤ ਉਪਦੇਸ਼ ਦ੍ਰਿੜਾਵੈ( ਬਤਾਵੈ) , ਵਾਕੇ ਸੰਗ ਸਭ ਰਾੜ ਬੜਾਵੈ ।

ਯਾਹ ਸਭ ਸੰਤ ਮਹੰਤਨ ਕੀ ਕਰਨੀ, ਧਰਮਦਾਸ ਮੈਂ ਤੋਂ ਸੇ ਵਰਣੀ ।।

ਵਿਭਿੰਨ ਨਕਲੀ ਧਰਮਗੁਰੂਆਂ , ਸਮਕਾਲੀਨ ਸੰਤਾਂ ਮਹੰਤਾਂ ਤੋਂ ਹਰ ਕਦਮ ਉਤੇ ਔਕੜਾਂ ਦਾ ਸਾਹਮਣਾ ਕਰਨ ਤੋਂ ਬਾਵਜੂਦ ਪੂਰੀ ਮਾਨਵ ਜਾਤੀ ਦੇ ਕਲਿਆਣ ਦੇ ਉਦੇਸ਼ ਨਾਲ ਸੰਤ ਰਾਮਪਾਲ ਜੀ ਮਹਾਰਾਜ ਜਨਤਾ ਤੱਕ ਪਹੁੰਚਣ ਅਤੇ ਸੱਚੀ ਭਗਤੀ ਕਰਨ ਵਾਲੇ ਹਰੇਕ ਭਗਤ ਦੇ ਦਿਲ ਵਿਚ ਜਗ੍ਹਾ ਬਣਾਉਣ ਵਿੱਚ ਸਫ਼ਲ ਰਹੇ ਹਨ ਅਤੇ ਉਨ੍ਹਾਂ ਦਾ ਹਰੇਕ ਭਗਤ ਪ੍ਰਤੀਦਿਨ ਲਾਭ ਪ੍ਰਾਪਤ  ਕਰ ਰਿਹਾ ਹੈ। ਭਗਤਾਂ ਨੂੰ ਸੰਤ ਰਾਮਪਾਲ ਜੀ ਮਹਾਰਾਜ ਦੇ ਸੱਚੇ ਅਧਿਆਤਮਿਕ ਗਿਆਨ ਨੂੰ ਸੁਣਨ ਤੋਂ ਰੋਕਣ ਲਈ ਨਕਲੀ ਵਿਕਾਊ ਮੀਡੀਆ ਅਤੇ ਨਕਲੀ ਧਾਰਮਿਕ ਗੁਰੂਆਂ ਨੇ ਉਨ੍ਹਾਂ ਦੇ ਨਾਮ ਨੂੰ ਗਲਤ ਤਰੀਕੇ ਨਾਲ ਉਛਾਲਿਆ ਅਤੇ ਜਨਤਾ ਵਿੱਚ ਇੱਕ ਨਕਾਰਾਤਮਕ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੁਆਰਾ ਪ੍ਰਦਾਨ ਕੀਤੀ ਸੱਚੀ ਭਗਤੀ ਨੇ ਦੁਨੀਆਂ ਭਰ ਵਿਚ ਲੱਖਾਂ ਭਗਤਾਂ ਦੇ ਜੀਵਨ ਨੂੰ ਬਦਲ ਦਿੱਤਾ । ਜੋ ਕਰਮਾਂ ਦੇ ਦੁੱਖ ਦੀ ਦਲਦਲ ਦੀ ਜ਼ਿੰਦਗੀ ਵਿਚੋਂ ਨਿਕਲ ਕੇ ਹੁਣ ਸੁੱਖ ਅਤੇ ਆਰਾਮ ਦੀ ਜ਼ਿੰਦਗੀ  ਬਤੀਤ ਕਰ ਰਹੇ ਹਨ , ਭਾਵੇਂ ਮੁਸ਼ਕਿਲਾਂ ਲੋਕਾਂ ਦੇ ਸਿਹਤ ਨਾਲ ਸੰਬੰਧਤ ਹਨ , ਵਿੱਤੀ ਅਸਥਿਰਤਾ ਹੋਵੇ, ਪਰਿਵਾਰਿਕ ਬੰਧਨ ਹੋਵੇ ਸੰਤ ਰਾਮਪਾਲ ਜੀ ਮਹਾਰਾਜ ਨੇ ਸਾਰੇ ਭਗਤਾਂ ਦੇ ਦੁਖਾਂ ਨੂੰ ਦੂਰ ਕੀਤਾ ਅਤੇ ਇਸ ਤਰ੍ਹਾਂ , ਨਕਲੀ ਗੁਰੂਆਂ ਨੇ ਉਨ੍ਹਾਂ ਪ੍ਰਤੀ ਨਫ਼ਰਤ ਅਤੇ ਅਵਿਸ਼ਵਾਸ ਫੈਲਾਉਣ ਦੇ ਸਾਰੇ ਯਤਨ ਵਿਅਰਥ ਗੲੇ। ਕੇਵਲ ਇਕ ਪੂਰਣ ਸੰਤ ਜਿਹੜੇ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਪ੍ਰਤੀਨਿਧੀ ਹੁੰਦੇ ਹਨ ਅਤੇ ਜਿਨ੍ਹਾਂ ਕੋਲ ਪਵਿੱਤਰ ਸ਼ਾਸ਼ਤਰਾਂ ਤੋਂ ਪ੍ਰਮਾਣਿਤ ਗਿਆਨ ਹੁੰਦਾ ਹੈ ਉਸ ਵਿੱਚ ਹੀ ਇਹ ਗੁਣ ਹੁੰਦਾ ਹੈ।

ਪੂਰਣ ਸੰਤ ਰਾਮਪਾਲ ਜੀ ਮਹਾਰਾਜ ਦੀ ਪਹਿਚਾਣ ਦੇ ਲਈ ਸਾਰਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ

ਪੂਰਨ ਸੰਤ ਦੀ ਪਹਿਚਾਣ

ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦਾ ਇਕੋ ਇਕ ਉਦੇਸ਼ ਆਤਮਾਵਾਂ ਕਸਾਈ ਬ੍ਰਹਮ ਕਾਲ ਦੇ ਜਾਲ ਵਿਚ ਫੱਸੀ ਹੋਈ ਹੈ

 ਆਤਮਾਵਾਂ ਕਾਲ ਦੇ ਜਾਲ ਵਿੱਚ ਕਿਵੇਂ ਫੱਸੀ ਅਤੇ ਯੁੱਗਾਂ ਤੋਂ ਦਿਨ – ਰਾਤ ਪ੍ਰਤਾੜਿਤ ਹਨ। ਸਰਵ ਸ਼ਕਤੀਮਾਨ ਕਬੀਰ ਪਰਮਾਤਮਾ ਉਧਾਹਰਕ ਹਨ ਜਿਹੜੇ ਆਪਣੀ ਪਿਆਰੀ ਆਤਮਾਵਾਂ ਨੂੰ ਕਸਾਈ ਕਾਲ ਦੇ ਜਾਲ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਹਰ ਯੁੱਗ ਵਿਚ ਅਵਤਰਿਤ ਹੁੰਦੇ ਹਨ।

ਸੂਕਸ਼ਮ ਵੇਦ ਇਸਨੂੰ ਦਾ ਪ੍ਰਮਾਣਿਤ ਕਰਦਾ  ਹੈ।

ਸਤਯੁਗ ਮੇਂ ਸਤਿ ਸੁਕ੍ਰਿਤ ਕਹ ਟੇਰਾ , ਤ੍ਰੇਤਾ ਨਾਮ ਮੁਨਿੰਦਰ ਮੇਰਾ।

ਦਵਾਪਰ ਮੇਂ ਕਰੁਣਾਮਯ ਕਹਾਯਾ , ਕਲਯੁਗ ਨਾਮ ਕਬੀਰ ਧਰਾਯਾ||

ਸਰਵ ਸ਼ਕਤੀਮਾਨ ਪ੍ਰਮੇਸ਼ਵਰ ਦੁਬਾਰਾ ਅਵਤਰਿਤ ਹੋਏ ਹਨ ਅਤੇ ਸੰਤ ਰਾਮਪਾਲ ਜੀ ਮਹਾਰਾਜ ਦੇ ਰੂਪ ਵਿੱਚ ਵੱਡੀ  ਲੀਲਾ ਕਰ ਰਹੇ ਹਨ, ਜਿਸ ਦਾ ਕੇਵਲ ਇੱਕੋ ਉਦੇਸ਼ ਸਮੁੱਚੀ ਮਨੁੱਖ ਜਾਤੀ ਦਾ ਕਲਿਆਣ ਕਰਨਾ ਹੈ। ਉਹਨਾਂ ਨੇ ਸੱਚਾ ਅਧਿਆਤਮਿਕ ਗਿਆਨ ਪ੍ਰਦਾਨ ਕਰਕੇ ਦੁਖੀ ਆਤਮਾਵਾਂ ਨੂੰ ਕਾਲ ਦੇ ਜਾਲ ਤੋਂ ਮੁਕਤ ਕਰਨ ਲਈ ਅਵਤਾਰ ਲਿਆ ਹੈ,

 ਸ੍ਰਿਸ਼ਟੀ ਰਚਨਾ ਦੇ ਭੇਦਾਂ ਦਾ ਖੁਲਾਸਾ ਪ੍ਰਮਾਣ ਸਹਿਤ ਤਾ ਜੋ  ਉਹ ਆਪਣੇ ਸਦਾ ਸੁਖੀ ਮੂਲ ਨਿਵਾਸ ਸੱਚਖੰਡ / ਸਤਲੋਕ ਵਿੱਚ ਵਾਪਸ ਆ ਸਕਣ, ਜਿੱਥੇ ਜਾਣ ਤੋਂ ਬਾਅਦ ਜਨਮ ਮਰਨ ਦਾ ਚੱਕਰ ਸਦਾ ਦੇ ਲਈ ਖਤਮ ਹੋ ਜਾਂਦਾ ਹੈ ਅਤੇ ਆਤਮਾਵਾਂ ਕਦੇ ਵੀ ਇਸ ਨਾਸ਼ਵਾਨ ਦੁਨੀਆਂ ਵਿੱਚ ਕਦੇ ਵਾਪਸ ਨਹੀਂ ਆਉਂਦੀ| ਸੰਤ ਰਾਮਪਾਲ ਜੀ ਦਾ ਅਧਿਆਤਮਿਕ ਗਿਆਨ ਅਦੁੱਤੀ ਅਤੇ ਬੇਮਿਸਾਲ ਹੈ, ਜਿਸ ਦਾ ਪਾਲਣ ਕਰਨ ਨਾਲ ਭਗਤਾਂ ਨੂੰ ਸਾਰੇ ਲਾਭ ਪ੍ਰਾਪਤ ਹੁੰਦੇ ਹਨ; ਜਿਵੇਂ ਕਿ ਆਰਥਿਕ ਲਾਭ, ਸਿਹਤ ਵਿੱਚ ਲਾਭ, ਜਾਂ ਅਧਿਆਤਮਿਕ ਗਿਆਨ ਵਿੱਚ ਵਾਧਾ ਅਤੇ ਇੱਥੋ ਤੱਕ ਕੀ ਉਮਰ  ਵੀ ਵੱਧ ਜਾਂਦੀ ਹੈ।

ਕਬੀਰ ਪ੍ਰਮੇਸ਼ਵਰ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਹਨ:

ਮਾਨੁਸ਼ ਜਨਮ ਦੁਰਲਭ ਹੈ, ਯੇ ਮਿਲੇ ਨਾ ਬਾਰੰਬਾਰ |

ਜੈਸੇ ਤਰੁਵਰ ਸੇ ਪੱਤਾ ਟੂਟ ਗਿਰੇ, ਬਹੁਰ ਨਾ ਲਗਤਾ ਡਾਰ || 

ਮਾਨਵ ਜਨਮ ਦਾ ਇੱਕੋ ਹੀ ਉਦੇਸ਼ ਬ੍ਰਹਿਮੰਡਾਂ ਦੇ ਨਿਰਮਾਤਾ – ਪਰਮ ਅਕਸ਼ਰ ਬ੍ਰਹਮ ਦੀ ਸੱਚੀ ਸਾਧਨਾ ਕਰਨਾ ਅਤੇ ਮੌਕਸ਼  ਪ੍ਰਾਪਤ ਕਰਨਾ ਹੈ। ਇਸ ਲਈ ਈਸ਼ਵਰ ਪ੍ਰੇਮੀ ਆਤਮਾਵਾਂ ਨੂੰ ਬੇਨਤੀ ਹੈ ਕਿ ਉਹ ਸੰਤ ਰਾਮਪਾਲ ਜੀ ਮਹਾਰਾਜ ਦੇ ਅਧਿਆਤਮਿਕ ਪ੍ਰਵਚਨਾ ਨੂੰ ਸੁਣਨ ਅਤੇ ਉਨ੍ਹਾਂ ਦੀ ਸ਼ਰਨ ਪ੍ਰਾਪਤ ਕਰਨ ਅਤੇ ਆਪਣਾ ਕਲਿਆਣ ਕਰਵਾਉਣ।

ਜਰੂਰ ਪੜੋ  ਸੰਤ ਰਾਮਪਾਲ ਜੀ ਮਹਾਰਾਜ ਦੀ ਜੀਵਨੀ

ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦੇ ਵਿਸ਼ੇ ਵਿੱਚ ਭਵਿੱਖਵਾਣੀਆਂ

ਮਹਾਨ ਭਵਿੱਖਵਕਤਾ ਫਲੋਰੈਂਸ, ਇੰਗਲੈਂਡ ਦੇ ਕੀਯਰੋ, ਜੀਨ ਡਿਕਸਨ, ਸ਼੍ਰੀਮਾਨ ਚਾਰਲਸ ਕਲਾਰਕ ਅਤੇ ਅਮਰੀਕਾ ਦੇ ਸ਼੍ਰੀ  ਐਂਡਰਸਨ, ਹਾਲੈਂਡ ਦੇ ਸ਼੍ਰੀ ਵੇਜੀਲੇਟਿਨ, ਸ਼੍ਰੀ ਜੇਰਾਰਡ ਕਰਾਇਸ, ਹੰਗਰੀ ਦੇ ਭਵਿੱਖਵਕਤਾ ਬੋਰਿਸਕਾ, ਫਰਾਂਸ ਦੇ ਡਾ. ਜ਼ੁਲਵੋਰੋਨ, ਪ੍ਰਸਿੱਧ ਫਰਾਂਸੀਸੀ ਭਵਿੱਖਵਕਤਾ  ਨਾਸਤ੍ਰੇਦਮਸ, ਇਜ਼ਰਾਈਲ ਦੇ ਪ੍ਰੋ. ਹਰਾਰੇ, ਨੌਰਵੇ ਦੇ ਸ਼੍ਰੀ ਆਨੰਦਾਚਾਰੀਆ, ਜੈਗੁਰੂਦੇਵ ਪੰਥ ਦੇ ਸ਼੍ਰੀ ਤੁਲਸੀਦਾਸ ਸਾਹਿਬ ਮਥੁਰਾ ਵਾਲੇ ਅਤੇ ਹੋਰ ਬਹੁਤ ਭਵਿੱਖਵਕਤਾਵਾਂ ਨੇ ਮਹਾਨ ਸੰਤ ਰਾਮਪਾਲ ਜੀ ਮਹਾਰਾਜ ਦੇ ਬਾਰੇ ਭਵਿੱਖਬਾਣੀ ਕੀਤੀ ਹੈ ਕਿ ਉਹ ਅਵਤਾਰ ‘ਸੰਸਾਰ ਵਿੱਚ ਇੱਕ ਨਵੀਂ ਸੱਭਿਅਤਾ’ ਲਿਆਵੇਗਾ ਜੋ  ਸੰਪੂਰਨ ਵਿਸ਼ਵ ਵਿੱਚ ਫੈਲ ਜਾਵੇਗੀ।

ਸੰਤ ਰਾਮਪਾਲ ਜੀ ਮਹਾਰਾਜ ਦੇ ਸਮਰਥਨ ਵਿੱਚ ਹੋਰ ਭਵਿੱਖਵਕਤਾਵਾਂ ਦੀਆਂ ਭਵਿੱਖਬਾਣੀਆਂ

ਚਾਰੇ ਪਾਸੇ ਸ਼ਾਂਤੀ ਅਤੇ ਭਾਈਚਾਰਾ ਹੋਵੇਗਾ ਅਤੇ ਉਹ ਨਵੀਂ ਸੱਭਿਅਤਾ ਅਧਿਆਤਮ ‘ਤੇ ਅਧਾਰਿਤ ਹੋਵੇਗੀ ਜੋ ਭਾਰਤ ਦੇ ਇੱਕ ਪੇਂਡੂ ਪਰਿਵਾਰ ਵਿੱਚ ਪੈਦਾ ਹੋਏ ਇੱਕ ਮਹਾਨ ਅਧਿਆਤਮਿਕ ਨੇਤਾ ਦੀ ਅਗਵਾਈ ਵਿੱਚ ਪੈਦਾ ਹੋਵੇਗੀ। ਮਹਾਨ ਅਧਿਆਤਮਿਕ ਨੇਤਾ ਕੋਲ ਆਮ ਲੋਕਾਂ ਦੀ ਬਹੁਤ ਵੱਡੀ ਸੰਖਿਆ ਹੋਵੇਗੀ ਜੋ  ਭੌਤਿਕਵਾਦ ਨੂੰ ਅਧਿਆਤਮਿਕਵਾਦ  ਵਿੱਚ ਬਦਲ ਦੇਣਗੇ। ਮਹਾਨ ਅਧਿਆਤਮਕ ਨੇਤਾ (ਅਵਤਾਰ ਸੰਤ ਰਾਮਪਾਲ ਜੀ ਮਹਾਰਾਜ)  ਦੇ ਮਾਰਗ ਦਰਸ਼ਨ ਵਿੱਚ ਭਾਰਤ ਧਾਰਮਿਕ, ਉਦਯੋਗਿਕ ਅਤੇ ਆਰਥਿਕ ਦ੍ਰਿਸ਼ਟੀ ਤੋਂ ਦੁਨੀਆਂ ਦੀ ਅਗਵਾਈ ਕਰੇਗਾ ਅਤੇ ਪੂਰੀ ਦੁਨੀਆਂ ਵਿੱਚ ਭਗਤਾਂ ਨੂੰ ਉਹਨਾਂ ਦੁਆਰਾ ਦੱਸੀ ਭਗਤੀ ਵਿਧੀ ਮਨਜ਼ੂਰ ਹੋਵੇਗੀ।

ਜ਼ਰੂਰ ਪੜ੍ਹੋ ਸੰਤ ਰਾਮਪਾਲ ਜੀ ਮਹਾਰਾਜ ਦੇ ਵਿਸ਼ੇ ਵਿਚ ਨਾਸ਼ਤੇ੍ਦਮਸ ਦੀ ਭਵਿੱਖਬਾਣੀ

ਨਾਸਤ੍ਰੇਦਮਸ ਨੇ ਭਵਿੱਖਬਾਣੀ ਕੀਤੀ ਹੈ ਕਿ ਮਹਾਨ ਸ਼ਾਇਰੇਨ (ਤੱਤਵਦਰਸ਼ੀ ਸੰਤ); ਹਿੰਦੂ ਭਾਈਚਾਰੇ ਨਾਲ ਸਬੰਧਤ ਮੱਧ ਵਰਗ (55-60 ਸਾਲ) ਸੰਨ 2006 ਵਿੱਚ ਪ੍ਰਕਾਸ਼ ਵਿਚ ਆਵੇਗਾ ਜੋ ਸਾਰੀ ਧਰਤੀ ਉੱਤੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰੇਗਾ ਅਤੇ ਸ਼ਾਸਤਰਾਂ ਤੇ ਅਧਾਰਿਤ ਸੱਚੀ ਭਗਤੀ ਵਿਧੀ ਪ੍ਰਦਾਨ ਕਰੇਗਾ ਅਤੇ ਅਗਿਆਨਤਾ ਨੂੰ ਦੂਰ ਕਰੇਗਾ ਜਿਸਦੀ ਪ੍ਰਸਿੱਧੀ ਬੱਦਲਾਂ ਤੋਂ ਪਰੇ ਹੋਵੇਗੀ। ਉਹ ਆਤਮਾਵਾਂ ਨੂੰ ਸ਼ੈਤਾਨ ਤੋਂ ਮੁਕਤ ਕਰੇਗਾ ਅਤੇ ਉਨ੍ਹਾਂ ਨੂੰ ਪਰਮ ਸ਼ਾਂਤੀ ਪ੍ਰਾਪਤ ਕਰਵਾਵੇਗਾ।

ਵੇਖੋ ਸੰਤ ਰਾਮਪਾਲ ਜੀ ਮਹਾਰਾਜ ਦੇ 73ਵੇਂ ਅਵਤਰਣ ਦਿਵਸ  ਸਮਾਗਮ ਦਾ ਸਿਧਾ ਪ੍ਰਸਾਰਣ

ਜਗਤਗੁਰੂ ਤੱਤਵਦਰਸੀ ਸੰਤ ਰਾਮਪਾਲ ਜੀ ਮਹਾਰਾਜ ਦੇ ਅਵਤਾਰ ਦਿਵਸ ਤੇ ਸਤਲੋਕ ਆਸ਼ਰਮ ਧਨਾਨਾ ਧਾਮ ਸੋਨੀਪਤ (ਹਰਿਆਣਾ),

  • ਸਤਲੋਕ ਆਸ਼ਰਮ ਭਿਵਾਨੀ ( ਹਰਿਆਣਾ)
  • ਸਤਲੋਕ ਆਸ਼ਰਮ ਕਰੂਕਸ਼ੇਤਰ ( ਹਰਿਆਣਾ)
  • ਸਤਲੋਕ ਆਸ਼ਰਮ ਸ਼ਾਮਲੀ ( ਉੱਤਰਪ੍ਰਦੇਸ਼)
  • ਸਤਲੋਕ ਆਸ਼ਰਮ ਖਮਾਣੋਂ ( ਪੰਜਾਬ) , ਸਤਲੋਕ ਆਸ਼ਰਮ ਧੂਰੀ ( ਪੰਜਾਬ)
  • ਸਤਲੋਕ ਆਸ਼ਰਮ ਬੈਤੂਲ ( ਮੱਧ ਪ੍ਰਦੇਸ਼)

ਸਤਲੋਕ ਆਸ਼ਰਮ ਸੋਜਤ ( ਰਾਜਸਥਾਨ) ਸਤਲੋਕ ਆਸ਼ਰਮ ਧਨੁਸਾ ( ਨੇਪਾਲ) , ਕੁੱਲ 9 ਆਸ਼ਰਮਾਂ ਵਿਚ 6 ਤੋਂ 8 ਸਿਤੰਬਰ 2023 ਨੂੰ ਅਖੰਡ ਪਾਠ ਪ੍ਰਕਾਸ਼ , ਵਿਸ਼ਾਲ ਭੰਡਾਰੇ, ਦਹੇਜ਼ ਮੁਕਤ ਵਿਆਹ,  ਖੂਨਦਾਨ ਕੈਂਪ, ਵਿਸ਼ਾਲ ਸਤਸੰਗ ਸਮਾਰੋਹ ਅਤੇ ਅਧਿਆਤਮਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਤੁਸੀਂ ਸਾਰੇ ਭਾਈ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਸੰਤ ਰਾਮਪਾਲ ਜੀ ਮਹਾਰਾਜ ਦੇ ਅਵਤਾਰ ਦਿਵਸ ਉੱਤੇ ਆਪਣੇ ਪਰਿਵਾਰ, ਰਿਸ਼ਤੇਦਾਰਾਂ, ਸਕੇ ਸਬੰਧੀਆਂ ਦੇ ਨਾਲ ਆਸ਼ਰਮਾਂ ਵਿਚ ਜ਼ਰੂਰ ਆਉਣਾ ਅਤੇ ਆਦਿ ਸਨਾਤਨ ਧਰਮ ਅਤੇ ਮਾਨਵ ਧਰਮ ਦੇ ਦੁਬਾਰਾਂ  ਉਥਾਨ ਦੇ ਗਵਾਹ ਬਣੋ ।

ਇਸ ਸ਼ਾਨਦਾਰ ਸਮਾਗਮ ਦਾ ਸਿੱਧਾ ਪ੍ਰਸਾਰਣ 08 ਸਿਤੰਬਰ 2023 ਨੂੰ ਸਵੇਰੇ 09:15 ਵਜੇ ਤੋਂ ਸਾਧਨਾ TV ਉਤੇ ਸਵੇਰੇ 09:30 ਬਜੇ ਤੋਂ ਪਾਪੂਲਰ TV ਉਤੇ ਹੋਵੇਗਾ । ਨਾਲ ਹੀ, ਇਸ ਵਿਸ਼ੇਸ਼ ਸਮਾਗਮ ਦਾ ਸਿੱਧਾ ਪ੍ਰਸਾਰਣ ਆਪ ਜੀ ਸਾਡੇ ਸੋਸ਼ਲ ਮੀਡੀਆ Plateform ਉਤੇ ਵੀ ਵੇਖ ਸਕਦੇ ਹੋ ਜੋ ਹੇਠਾਂ ਹਨ :-

  • Facebook page:- spiritual Leader Sant Rampal ji Maharaj
  • YouTube:- Sant Rampal ji Maharaj
  • Twitter :- @SantRampalJiM

ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦੇ ਵਿਸ਼ੇ ਵਿੱਚ  ਪਵਿੱਤਰ ਸ਼ਾਸ਼ਤਰਾਂ ਤੋਂ ਪ੍ਰਮਾਣ

ਸੰਤ ਰਾਮਪਾਲ ਜੀ ਮਹਾਰਾਜ ਕਬੀਰ ਪਰਮਾਤਮਾ ਦੇ ਅਵਤਾਰ ਹਨ ਜਿਨ੍ਹਾਂ ਬਾਰੇ ਵਿਚ ਪਵਿੱਤਰ ਗ੍ਰੰਥ, ਵੇਦ , ਪਵਿੱਤਰ ਵੇਦਾਂ ਵਿੱਚ ਪੂਰਣ ਪ੍ਰਮਾਤਮਾ ਦਾ ਸੰਕਲਪ

 ( ਰਿਗਵੇਦ, ਯਜੁਰਵੇਦ , ਸਾਮਵੇਦ , ਅਥਰਵੇਦ ) ਸ੍ਰੀਮਦ ਭਗਵਤ ਗੀਤਾ- ਅਧਿਆਇ 4 ਸਲੋਕ 32,34, ਅਧਿਆਇ 15 ਦੇ ਸਲੋਕ 1-4, ਅਤੇ ਅਧਿਆਇ 17 ਸਲੋਕ 23, ਪਵਿੱਤਰ ਕੁਰਾਨ ਸ਼ਰੀਫ਼ ਕੁਰਾਨ ਸ਼ਰੀਫ਼ ( ਇਸਲਾਮ) ਵਿਚ ਸਰਵ ਸ਼ਕਤੀਮਾਨ ਅਵਿਨਾਸ਼ੀ ਭਗਵਾਨ ( ਅੱਲਾ ਕਬੀਰ) – ਸੂਰਤ ਫੁਰਕਾਨੀ 25:52-59, ਪਵਿੱਤਰ ਬਾਈਬਲ , ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾਫੀ ਸਬੂਤ ਪ੍ਰਦਾਨ ਕਰਦੇ ਹਨ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਉਲੇਖ ਹੈ ਕਿ ਸਰਵਉੱਚ ਸੰਤ ਜਾਟ ਸਮੁਦਾਇ ਵਿਚ ਹੋਵੇਗਾ ਅਤੇ ਬਰਵਾਲਾ , ਹਰਿਆਣਾ ( ਪਹਿਲਾਂ ਹਰਿਆਣਾ ਪ੍ਰਾਂਤ ਪੰਜਾਬ ਵਿੱਚ ਹੀ ਸੀ) ਤੋਂ ਅਧਿਆਤਮਿਕ ਪ੍ਰਵਚਨ ਪ੍ਰਦਾਨ ਕਰੇਗਾ । ਇਹ ਸਾਰੇ ਪ੍ਰਮਾਣ ਸੰਤ ਰਾਮਪਾਲ ਜੀ ਮਹਾਰਾਜ ਉਤੇ ਬਿਲਕੁਲ ਸਹੀ ਸਾਬਿਤ ਹੁੰਦੇ ਹਨ।

ਅਵਤਾਰ ਸੰਤ ਰਾਮਪਾਲ ਜੀ ਮਹਾਰਾਜ ਦੇ ਵਿਸ਼ੇ ਵਿਚ ਸਰਵ ਸ਼ਕਤੀਮਾਨ ਕਬੀਰ ਜੀ ਦੀ ਭਵਿੱਖਬਾਣੀ

ਹਵਾਲਾ : ਪਵਿੱਤਰ ਕਬੀਰ ਸਾਗਰ , ਅਧਿਆਇ ਬੋਧ ਸਾਗਰ , ਪੇਜ਼ ਨੰ

134 ਅਤੇ 171

ਪਵਿੱਤਰ ਕਬੀਰ ਸਾਗਰ ਭਾਵ ਸੁਖਸ਼ਮਵੇਦ ਜਿਹੜਾ ਕਿ ਸਰਵ ਸ਼ਕਤੀਮਾਨ ਕਬੀਰ ਜੀ ਦੀ ਅੰਮ੍ਰਿਤ ਬਾਣੀ ਹੈ ਵਿਚ ਉਲੇਖ ਹੈ ਕਿ ‘ ਜਦੋਂ ਕਲਯੁਗ 5505 ਸਾਲ ਬੀਤ ਜਾਵੇਗਾ ਉਦੋਂ ਉਨ੍ਹਾਂ ਦਾ 13ਵਾਂ ਵੰਸ਼ ‘ਸੱਚਾ ਅਧਿਆਤਮਿਕ ਗਿਆਨ ਪ੍ਰਦਾਨ ਕਰਨ ਦੇ ਲਈ ਆਵੇਗਾ ਅਤੇ ਸ਼ਾਸਤਰ ਵਿਰੁੱਧ ਭਗਤੀ ਵਿਧੀ ਅਤੇ ਗਿਆਨ ਅਤੇ ਝੂਠੀ  ਧਾਰਮਿਕ ਪ੍ਰਥਾਵਾਂ ਨੂੰ ਖ਼ਤਮ ਕਰਕੇ ਸ਼ਾਂਤੀ ਦੀ ਸਥਾਪਨਾ ਕਰੇਗਾ । ਉਹ ਸਾਧਕ ਨੂੰ ਸੱਚੇ ਮੋਕਸ਼ ਮੰਤਰ ਪ੍ਰਦਾਨ ਕਰਨ ਲਈ ਅਧਿਕਾਰਤ ਹੋਵੇਗਾ ( ਪ੍ਰਮਾਣ ਭਗਵਤ ਗੀਤਾ ਅਧਿਆਇ 17 ਸਲੋਕ 23) । ਸਾਰੀਆਂ ਆਤਮਾਵਾਂ ਬੁਰਾਈ ਛੱਡ ਦੇਣਗੀਆਂ ਅਤੇ ਸਦਾਚਾਰੀ ਬਣ ਜਾਣਗੇ ਅਤੇ ਭਗਵਾਨ ਕਬੀਰ ਜੀ ਦੇ ਅਵਤਾਰ ਦੀ ਮਹਿਮਾ ਕਰੇਨਗੇ। ਕਲਯੁੱਗ ਨੇ ਸਾਲ 1997 ਵਿਚ ਆਪਣੇ 5505 ਸਾਲ ਪੂਰੇ ਕੀਤੇ ਅਤੇ ਉਸੇ ਸਾਲ ਸਰਵ ਸ਼ਕਤੀਮਾਨ ਕਬੀਰ ਜੀ ਸਾਰੇ ਧਰਮਾਂ ਦੇ ਅਨੁਸਾਰ ਅਮਰ ਪ੍ਰਮਾਤਮਾ ਦੀ ਪ੍ਰਮਾਣਿਤ ਜਾਣਕਾਰੀ ਮਹਾਨ ਸੰਤ ਰਾਮਪਾਲ ਜੀ ਮਹਾਰਾਜ ਨਾਲ ਮਿਲੇ ਅਤੇ ਉਨ੍ਹਾਂ ਪਵਿੱਤਰ ਈਸ਼ਵਰ – ਪ੍ਰੇਮੀ ਆਤਮਾਵਾਂ ਨੂੰ ਨਾਮ ਦਾਨ ਦੇਣ ਦੀ ਆਗਿਆ ਦਿੱਤੀ।

ਇਸਦਾ ਪ੍ਰਮਾਣ ਕਬੀਰ ਪ੍ਰਮੇਸ਼ਵਰ ਦੀ ਅਮ੍ਰਿਤਵਾਣੀ ਵਿੱਚ ਹੈ-

“ਪਾਂਚ ਸਹੰਸ ਅਰੁ ਪਾਂਚ ਸੌ, ਜਬ ਕਲਯੁੱਗ ਬੀਤ ਜਾਏ|

ਮਹਾਪੁਰੁਸ਼ ਫਰਮਾਨ ਤਬ, ਜਗ ਤਾਰਨ ਕੋ ਆਏ||”

ਉਹ ਮਹਾਨ ਪੁਰਸ਼ ਕੋਈ ਹੋਰ ਨਹੀਂ, ਸੰਤ ਰਾਮਪਾਲ ਜੀ ਮਹਾਰਾਜ, ਸਤਪੁਰੁਸ਼/ ਭਗਵਾਨ ਕਬੀਰ ਦੇ ਅਵਤਾਰ ਹੀ ਹਨ, ਜਿਹਨਾਂ ਦਾ ਅਵਤਾਰ ਦਿਵਸ ਹਰ ਸਾਲ 8 ਸਿਤੰਬਰ ਨੂੰ ਮਨਾਇਆ ਜਾਂਦਾ ਹੈ|

ਸਮਾਜਿਕ ਉੱਨਤੀ ਵਿੱਚ ਸੰਤ ਰਾਮਪਾਲ ਜੀ ਦਾ ਯੋਗਦਾਨ ਸਮਾਜ ਵਿੱਚ ਫੈਲੀ ਦਹੇਜ ਵਰਗੀ ਕੁਰੀਤੀ ਨੂੰ ਜੜ੍ਹ ਤੋਂ ਮਿਟਾਉਣ ਦੇ ਨਾਲ-ਨਾਲ ਸਮਾਜਿਕ ਉੱਨਤੀ ਦੇ ਲਈ ਅਧਿਆਤਮਕ ਗੁਰੂ ਸੰਤ ਰਾਮਪਾਲ ਜੀ ਮਹਾਰਾਜ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਸੰਤ ਰਾਮਪਾਲ ਜੀ ਮਹਾਰਾਜ ਦੇ ਅਨੁਯਾਈ ਵਿਆਹ ਵਿੱਚ ਨਾ ਤਾਂ ਦਹੇਜ ਦਿੰਦੇ ਹਨ ਅਤੇ ਨਾ ਹੀ ਲੈਂਦੇ ਹਨ। 17 ਮਿੰਟ ਦਾ ਰਮੈਣੀ   ਦਾ ਪਾਠ ਕੀਤਾ ਜਾਂਦਾ ਹੈ ਜੋ ਨਵੇਂ ਵਿਆਹ ਵਾਲੇ ਦੰਪਤੀ ਨੂੰ ਇੱਕ ਅਟੁੱਟ ਰਿਸ਼ਤੇ ਵਿੱਚ  ਬੰਨ੍ਹ  ਦਿੰਦਾ ਹੈ  ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਪ੍ਰਦਾਨ ਕੀਤੀ ਗਈ ਸੱਚੇ  ਅਧਿਆਤਮਿਕ ਗਿਆਨ ਨਾਲ ਨਸ਼ੀਲੇ ਪਦਾਰਥਾਂ ਦਾ ਸੇਵਨ, ਰਿਸ਼ਵਤ ਖੋਰੀ, ਭ੍ਰਿਸ਼ਟਾਚਾਰ ਕੰਨਿਆ ਭਰੂਣ ਹੱਤਿਆ ਵਰਗੀ ਬੁਰੀ ਸਮਾਜਿਕ ਪ੍ਰਥਾਵਾਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਸੰਤ ਰਾਮਪਾਲ ਜੀ ਮਹਾਰਾਜ ਦਾ ਕੋਈ ਵੀ ਅਨੁਯਾਈ ਹੁਣ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ ਅਤੇ ਨਾ ਹੀ ਬੁਰਾ ਆਚਰਣ ਕਰਦਾ ਹੈ ਅਤੇ ਕੇਵਲ ਸ਼ਾਸਤਰ ਅਨਕੁਲ ਸਤ ਭਗਤੀ ਕਰਦਾ ਹੈ ਕਿਉਂਕਿ ਉਨ੍ਹਾਂ ਨੂੰ ਗਿਆਨ ਹੋ ਗਿਆ ਹੈ ਕਿ ਮਨੁੱਖੀ ਜਨਮ ਦਾ ਇੱਕੋ ਉਦੇਸ਼ ਸਤ ਭਗਤੀ ਕਰਨਾ ਹੈ ਜੋ ਸ਼ਾਸਤਰਾਂ ਉੱਤੇ ਅਧਾਰਿਤ ਹੋਵੇ ਅਤੇ ਮੋਕਸ਼ ਪ੍ਰਾਪਤ ਕਰਨਾ ਹੈ ਸੰਤ ਰਾਮਪਾਲ ਜੀ ਮਹਾਰਾਜ ਨੇ ਸਮਾਜ ਵਿੱਚ ਪ੍ਰਚਲਿਤ ਹਰ ਧਾਰਮਿਕ ਪਾਖੰਡ ਦਾ ਪਰਦਾਫਾਸ਼ ਕੀਤਾ ਹੈ ਅਤੇ ਭਗਤੀ ਦਾ ਸੱਚਾ ਮਾਰਗ ਦੱਸਿਆ ਹੈ। ਜਿਸ ਨਾਲ ਲੱਖਾਂ ਅਨੁਯਾਈ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ

 ਅਵਤਾਰ ਦਿਵਸ ਕਿਵੇਂ ਮਨਾਇਆ ਜਾਂਦਾ ਹੈ?

8 ਸਿਤੰਬਰ 2023 ਸੰਤ ਰਾਮਪਾਲ ਜੀ ਮਹਾਰਾਜ ਦਾ 73 ਵਾਂ ਅਵਤਾਰ ਦਿਵਸ ਹੈ। ਇਹ ਸ਼ੁੱਭ ਦਿਨ ਦੁਨੀਆਂ ਭਰ ਵਿਚ ਮਨਾਇਆ ਜਾਂਦਾ ਹੈ ਜਿੱਥੇ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਅਧਿਆਤਮਿਕ ਪ੍ਰਵਚਨਾਂ ਦੇ ਮਾਧਿਅਮ ਰਾਹੀਂ ਅਮ੍ਰਿਤ ਵਾਣੀ ਦੀ ਵਰਖਾ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਕਿਰਪਾ ਨਾਲ ‘ਭਗਤ’ ਆਤਮਾਵਾਂ ਦਾ ਵਰਤਮਾਨ ਜੀਵਨ ਅਤੇ ਮੌਤ ਉਪਰੰਤ ਜੀਵਨ ਵੀ ਸਰਲ ਹੋ ਜਾਂਦਾ ਹੈ। ਉਹ ਸਭ ਸੱਚੇ ਭਗਤਾਂ ਨੂੰ ਕਾਲ ਜਾਲ ਤੋਂ ਮੁਕਤ ਕਰਨ ਦੀ ਗਰੰਟੀ ਦਿੰਦੇ ਹਨ। ਜਿਹੜੇ ਉਨ੍ਹਾਂ ਦੁਆਰਾ ਨਿਰਧਾਰਤ ਭਗਤੀ ਨਿਯਮਾਂ ਵਿਚ ਰਹਿੰਦੇ ਹੋਏ ਭਗਤੀ ਕਰਦੇ ਹਨ। ਅਵਤਾਰ ਦਿਵਸ ਉੱਤੇ ਸੰਤ ਗਰੀਬ ਦਾਸ ਜੀ ਨੇ ਪਵਿੱਤਰ ਅਮਰ ਗ੍ਰੰਦ ਸਾਹਿਬ ਦਾ 3-5 ਦਿਨ ਦਾ ਪਾਠ ਕੀਤਾ ਜਾਂਦਾ ਹੈ । ਸ਼ਾਨਦਾਰ ਲੰਗਰ ਅਤੇ ਭੋਜਨ – ਭੰਡਾਰਾ ( ਮੁਫ਼ਤ ਅਤੇ ਸ਼ਾਨਦਾਰ) ਦਾ ਆਯੋਜਨ ਕੀਤਾ ਜਾਂਦਾ ਹੈ, ਜਿਥੇ ਹਰ ਕੋਈ ਚਾਹੇ ਉਹ ਕਿਸੇ ਵੀ ਜਾਤੀ , ਪੰਥ , ਧਰਮ ਦਾ ਹੋਵੇ ਭੋਜਨ ਦਾ ਅਨੰਦ ਮਾਣ ਸਕਦਾ ਹੈ। ਰਕਤਦਾਨ , ਅੰਗਦਾਨ , ਦੇਹਦਾਨ ਸ਼ਿਵਿਰ ਆਯੋਜਿਤ ਕੀਤੇ ਜਾਂਦੇ ਹਨ।

ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਕੀਤੇ ਜਾ ਰਹੇ  ਪ੍ਰਸੰਸਾ ਯੋਗ ਸਮਾਜਿਕ ਕਾਰਜ

ਆਓ ਤੱਤਵਦਰਸੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਇਕ ਮਹਾਨ ਸਮਾਜ ਸੁਧਾਰਕ ਦੇ ਰੂਪ ਵਿਚ ਕੀਤੇ ਜਾਣ ਵਾਲੇ ਅਦਭੁਤ ਕੰਮਾਂ ਬਾਰੇ ਜਾਣੀਏ ।

ਸੰਤ ਰਾਮਪਾਲ ਜੀ ਮਹਾਰਾਜ ਦੇ ਮੁੱਖ ਉਦੇਸ਼ ਹੇਠਾਂ ਲਿਖੇ ਹਨ:

  • ਸਮਾਜ ਨੂੰ ਹਰ ਪ੍ਰਕਾਰ ਦੇ ਨਸ਼ੇ ਤੋਂ ਦੂਰ ਕਰਨਾ

ਜਗਤਗੁਰੂ ਤੱਤਵਦਰਸੀ ਸੰਤ ਰਾਮਪਾਲ ਜੀ ਮਹਾਰਾਜ ਸਮਾਜ ਸੁਧਾਰਕ ਦੇ ਰੂਪ ਵਿਚ ਅਦਭੁਤ ਕੰਮ ਕਰ ਰਹੇ ਹਨ। ਨਸ਼ਾ ਸਮਾਜ ਵਿਚ ਗਹਿਰੀਆਂ ਜੜ੍ਹਾਂ ਜਮਾ ਚੁੱਕਿਆ ਹੈ। ਹਾਲਾਂਕਿ ਸਰਕਾਰ ਸ਼ਰਾਬ , ਧੂਮਰਪਾਨ, ਡਰੱਗ ਆਦਿ ਨਸ਼ੀਲੇ ਪਦਾਰਥਾਂ ਦੇ ਸੇਵਨ ਦੀ ਇਸ ਬੁਰਾਈ ਨੂੰ ਅੰਸਿਕ ਰੂਪ ਵਿਚ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੱਖਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਵੀ ਇਹਨਾਂ ਦੀਆਂ ਸਾਰੀਆਂ ਯੋਜਨਾਵਾਂ ਵਿਅਰਥ ਹੋ ਰਹੀਆਂ ਹਨ।  ਇਹ ਇਸ ਲਈ ਕਿਉਂਕਿ ਸਰਕਾਰ ਨੂੰ ਬਹੁਤ ਵੱਡੀ ਆਮਦਨ ਵੀ ਲੋਕਾਂ ਦੇ ਨਸ਼ੇ ਕਰਨ ਤੋਂ ਆਉਂਦੀ ਹੈ। ਲੋਕਾਂ ਨੂੰ ਤੱਤਵ ਗਿਆਨ ਭਾਵ ਅਧਿਆਤਮਿਕ ਗਿਆਨ ਨਹੀਂ ਹੈ ਜੇਕਰ ਇਹ ਹੋ ਜਾਵੇ ਤਾਂ ਉਹ ਨਸ਼ਾ ਕਰਨਾ ਤਾਂ ਦੂਰ ਛੂਹਣ ਵੀ ਨਾ। ਸੰਤ ਰਾਮਪਾਲ ਜੀ ਮਹਾਰਾਜ ਦੇ ਸ਼ਿਸ਼ ਸੱਚੇ ਅਧਿਆਤਮਿਕ ਗਿਆਨ ਤੋਂ ਜਾਣੂ ਹਨ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਦੁਸ਼ ਪ੍ਰਭਾਵਾਂ ਨੂੰ ਸਮਝ ਚੁੱਕੇ ਹਨ। ਨਸ਼ਾ ਮੋਕਸ਼ ਪ੍ਰਾਪਤੀ ਵਿਚ ਇਕ ਵੱਡੀ ਰੁਕਾਵਟ ਹੈ ਅਤੇ ਤੱਤਵਦਰਸੀ ਸੰਤ ਰਾਮਪਾਲ ਜੀ ਮਹਾਰਾਜ ਦੇ ਸਾਰੇ ਭਗਤ ਇਸ ਨੂੰ ਸਮਝ ਗਏ ਹਨ ਕਿ ਮਾਨਵ ਜੀਵਨ ਦਾ ਇਕਮਾਤਰ ਉਦੇਸ਼ ਸਤਭਗਤੀ ਕਰਕੇ ਮੁਕਤੀ ਪ੍ਰਾਪਤ ਕਰਨਾ ਹੈ। ਇਸ ਲਈ ਇਹ ਜੀਵਨ ਬਰਬਾਦ ਕਰਨ ਵਾਲੇ ਹੀ ਨਸ਼ੇ ਨਾਲ ਪ੍ਰਭਾਵਿਤ ਹੁੰਦੇ ਹਨ । ਆਪ ਸਾਰਿਆਂ ਨੂੰ ਬੇਨਤੀ ਹੈ ਕਿ ਨਸ਼ਾ ਕਰਨਾ ਛੱਡ ਦੇਵੋ ਅਤੇ ਜੇਕਰ ਨਹੀਂ ਛੱਡ ਨਾ ਰਹੇ ਤਾਂ ਸੰਤ ਰਾਮਪਾਲ ਜੀ ਮਹਾਰਾਜ ਦੀ ਸਹਾਇਤਾ ਜ਼ਰੂਰ ਲਵੋ।

ਸੱਚੀ ਭਗਤੀ ਪ੍ਰਦਾਨ ਕਰਕੇ ਵਿਸ਼ਵ ਨੂੰ ਮੁਕਤੀ ਪ੍ਰਦਾਨ ਕਰਨਾ ਕਾਲ ਦੀ ਦੁਨੀਆਂ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀ ਭਟਕੇ ਹੋਏ ਹਨ ਅਤੇ ਮਨਚਾਹੀ ਪੂਜਾ ਕਰਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ ਕਿਉਂਕਿ ਸ਼ਾਸਤਰ ਵਿਰੁੱਧ ਪੂਜਾ ਕਰਨ ਨਾਲ ਭਗਤਾਂ ਨੂੰ ਕੋਈ ਲਾਭ ਨਹੀਂ ਮਿਲਦਾ ਹੈ। ਸੰਤ ਰਾਮਪਾਲ ਜੀ ਸਮਾਜ ਸੁਧਾਰਕ ਦੇ ਰੂਪ ਵਿੱਚ ਸ਼ਾਸਤਰਾਂ ਤੇ ਆਧਾਰਿਤ  ਪੂਜਾ ਕਰਵਾ ਕੇ ਲੋਕਾਂ ਦੇ ਜੀਵਨ ਵਿਚ ਬਦਲਾਅ/ ਚਮਤਕਾਰ ਕਰ ਰਹੇ ਹਨ ਜਿਸ ਤੋਂ ਅਸੰਭਵ ਲੱਗਣ ਵਾਲੀਆਂ ਚੀਜ਼ਾਂ ਵੀ ਸੰਭਵ ਹੋ ਰਹੀਆਂ ਹਨ ਅਤੇ ਭਗਤਾਂ ਨੂੰ ਅਸੰਖਾਂ ਲਾਭ ਮਿਲ ਰਹੇ ਹਨ ਭਗਤਾਂ ਦਾ ਦਿਨ ਪ੍ਰਤੀ ਦਿਨ ਉਹਨਾਂ ਵਿਚ ਵਿਸ਼ਵਾਸ ਵਧ ਰਿਹਾ ਹੈ। ਉਨ੍ਹਾਂ ਦਾ ਉਦੇਸ਼ ਸੱਚੇ ਅੱਧਿਆਤਮਿਕ ਗਿਆਨ ਨੂੰ ਪੂਰੀ ਦੁਨੀਆ ਵਿਚ ਫੈਲਾਉਣਾ ਹੈ । ਕਿਉਂਕਿ ਉਹ ਕਸਾਈ ਬ੍ਰਹਮ ਕਾਲ ਦੇ ਜਾਲ ਵਿੱਚ ਫਸੀਆਂ ਹੋਈਆਂ ਸਾਰੀਆਂ ਭਟਕੀ ਹੋਈਆਂ ਆਤਮਾਵਾਂ ਨੂੰ ਮੁਕਤ ਕਰਾ ਕੇ ਉਨ੍ਹਾਂ ਦੇ ਅਸਲੀ ਘਰ ਸੱਚਖੰਡ ਸਤਲੋਕ ਵਿੱਚ ਪਹੁੰਚਾਉਣਾ ਚਾਹੁੰਦੇ ਹਨ।

  • ਸਮਾਜ ਤੋਂ ਜਾਤੀ ਦੇ ਭਾਵ ਨੂੰ ਮਿਟਾਉਣਾ

ਬ੍ਰਹਮ ਕਾਲ ਦੇ 21 ਬ੍ਰਹਿਮੰਡ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀ ਇੱਕ ਈਸ਼ਵਰ ਦੀ ਸੰਤਾਨ ਹਨ। ਅਗਿਆਨਤਾ ਦੇ ਕਾਰਨ ਅਸੀਂ ਭਿੰਨ ਭਿੰਨ ਧਰਮ ਜਾਤੀਆਂ ਬਣਾ ਲਈਆਂ  ਅਤੇ ਵੰਡੇ ਹੋਏ ਹਾਂ ਅਤੇ ਆਪਣੇ ਸੁਖਦਾਈ ਪਰਮ ਪਿਤਾ ਪ੍ਰਮਾਤਮਾ ਨੂੰ ਭੁੱਲ ਗਏ ਹਾਂ। ਮਹਾਨ ਸਮਾਜ ਸੁਧਾਰਕ ਸੰਤ ਰਾਮਪਾਲ ਜੀ ਮਹਾਰਾਜ ਜੀ ਦੁਨੀਆਂ ਭਰ ਦੇ ਲੋਕਾਂ ਨੂੰ ਅਧਿਆਤਮਿਕ ਪ੍ਰਵਚਨਾਂ ਦੇ ਮਾਧਿਅਮ ਨਾਲ ਇੱਕ ਜੁੱਟ ਕਰ ਰਹੇ ਹਨ ਅਤੇ ਮਾਨਵ ਸਮਾਜ ਨੂੰ ਸਹੀ ਅਧਿਆਤਮਿਕ ਮਾਰਗ ਦਿਖਾ ਰਹੇ ਹਨ ਅਤੇ ਆਪਣੇ ਗਿਆਨ ਤੋਂ ਉਹਨਾਂ ਦੀ ਆਤਮਾ ਨੂੰ ਸ਼ੁੱਧ ਕਰ ਰਹੇ ਹਨ ਜਿਸ ਦੇ ਕਾਰਨ ਉਹਨਾ ਦੇ ਅਨੁਯਾਈ ਇਹ ਚੰਗੀ ਤਰਾਂ ਸਮਝ ਚੁੱਕੇ ਹਨ ਕਿ ਅਸੀਂ ਸਾਰੇ ਇੱਕ ਹੀ ਹਾਂ ਅਤੇ ਇਕ ਰੱਬ ਦੇ ਬੱਚੇ ਹਨ ਇਸ ਲਈ ਧਰਮ ਜਾਂ ਜਾਤੀ ਦੇ ਅਧਾਰ ਤੇ ਕਿਸੇ ਦੇ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ ।

  • ਨੌਜਵਾਨ ਪੀੜੀ ਵਿੱਚ ਨੈਤਿਕ ਅਤੇ ਅਧਿਆਤਮਿਕ ਜਾਗ੍ਰਿਤੀ ਲਿਆਉਣਾ

 ਅੱਜ ਦੀ ਤਰੀਕ ਵਿੱਚ ਪ੍ਰਚਲਿਤ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਅਧਿਆਤਮ ਤੋਂ ਦੂਰ ਕਰ ਰਹੀ ਹੈ। ਜਵਾਨ ਪੀੜੀ ਦਾ ਮਾਤਰ ਇੱਕ ਮਕਸਦ ਭੌਤਿਕ ਲਾਭ ਪ੍ਰਾਪਤ ਕਰਨਾ ਅਤੇ ਕਰੋੜਪਤੀ ਬਣਨਾ ਹੈ। ਇਹ ਸਭ ਤੱਤਵ ਗਿਆਨ ਦੀ ਘਾਟ ਦੇ ਕਾਰਨ ਹੋ ਰਿਹਾ ਹੈ। ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਜੀ ਇੱਕ ਮਾਤਰ ਸਮਾਜ ਸੁਧਾਰਕ ਦੇ ਰੂਪ ਵਿੱਚ ਆਪਣੇ ਅਧਿਆਤਮਿਕ ਪ੍ਰਵਚਨਾਂ ਦੇ ਮਾਧਿਅਮ ਨਾਲ ਨੌਜਵਾਨਾਂ ਦੇ ਵਿੱਚ ਉੱਚ ਨੈਤਿਕ ਮੁੱਲ ਨੂੰ ਆਤਮਸਾਤ ਕਰ ਰਹੇ ਹਨ, ਜਿਸ ਨਾਲ ਯੁਵਾ ਪੀੜੀ ਸਮਝ ਰਹੀ ਹੈ ਕਿ ਉਨ੍ਹਾਂ ਦਾ ਮਨੁੱਖ ਜਨਮ ਬਹੁਤ ਜ਼ਿਆਦਾ ਕੀਮਤੀ ਹੈ ਅਤੇ ਉਸ ਨੂੰ ਕੇਵਲ ਭੌਤਿਕ ਧਨ ਇਕੱਠਾ ਕਰਨ ਵਿੱਚ ਬਰਬਾਦ ਨਹੀਂ ਕਰਨਾ ਚਾਹੀਦਾ ਬਲਕਿ ਉਹਨਾਂ ਨੂੰ ਸਤ ਭਗਤੀ ਕਰਨ ਦਾ ਵੀ ਉਦੇਸ਼ ਰੱਖਣਾ ਚਾਹੀਦਾ ਜੋ ਬਾਅਦ ਵਿੱਚ ਉਹਨਾਂ ਦੇ ਨਾਲ ਜਾਵੇਗਾ। ਕਾਲ ਦੀ ਦੁਨੀਆ ਵਿੱਚ ਜੀਉਣ ਦੇ ਲਈ ਜ਼ਰੂਰੀ ਵਸਤੂਆਂ ਦੀ ਪੂਰਤੀ ਦੀ ਕੋਸ਼ਿਸ਼ ਦੇ ਨਾਲ ਨਾਲ ਉਹਨਾਂ ਨੂੰ ਮਨੁੱਖ ਜੀਵਨ ਦਾ ਇੱਕ ਮਾਤਰ ਉਦੇਸ਼ ਨਹੀਂ ਭੁੱਲਣਾ ਚਾਹੀਦਾ ਜੋ ਕਿ ਸੱਚੀ ਭਗਤੀ ਕਰਨਾ ਅਤੇ ਮੁਕਤੀ ਪ੍ਰਾਪਤ ਕਰਨਾ ਹੈ। ਸੰਤ ਰਾਮਪਾਲ ਜੀ ਦੇ ਜਵਾਨ ਅਨੁਯਾਈਆਂ ਵਿੱਚ ਉੱਚ ਨੈਤਿਕ ਅਤੇ ਅਧਿਆਤਮਿਕ ਮੁੱਲ ਹਨ। ਇਹ ਨੈਤਿਕ ਪਰਿਵਰਤਨ ਸੱਚੇ ਗਿਆਨ ਦਾ ਪ੍ਰਣਾਮ ਹਨ ਜੋ ਸੰਤ ਰਾਮਪਾਲ ਜੀ ਮਹਾਰਾਜ ਆਪਣੇ ਅਧਿਆਤਮਿਕ ਪ੍ਰਵਚਨਾਂ ਦੇ ਮਾਧਿਅਮ ਨਾਲ ਪ੍ਰਦਾਨ ਕਰ ਰਹੇ ਹਨ।

  • ਸਮਾਜ ਵਿੱਚੋਂ ਦਾਜ ਜਿਹੀ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨਾ।

ਬੇਟੀਆਂ ਹਰ ਪਰਿਵਾਰ ਦੇ ਲਈ ਰੱਬ ਦਾ ਵਰਦਾਨ ਹੁੰਦੀ ਹੈ। ਇਕ ਬੇਟੀ ਮਾਤਾ ਪਿਤਾ ਦੇ ਲਈ ਉੰਨੀ ਹੀ ਅਨਮੋਲ ਹੈ ਜਿਨ੍ਹਾਂ ਉਨ੍ਹਾਂ ਦਾ ਬੇਟਾ ਹੁੰਦਾ ਹੈ।

ਪਰ ਕਾਲ ਦੀ ਦੁਨੀਆਂ ਵਿੱਚ ਦਹੇਜ ਦੀ ਗਲਤ ਪਰੰਪਰਾ ਅਤੇ ਪ੍ਰਥਾ ਦੇ ਕਾਰਨ ਲੋਕ ਇਸ ਤੱਥ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹਨ ਅਤੇ ਉਹ  ਲੜਕੀ ਨੂੰ ਇੱਕ ਬੋਝ ਮੰਨਦੇ ਹਨ।  ਕਿਉਂਕਿ ਉਹਨਾਂ ਨੂੰ ਉਸ ਦੇ ਵਿਆਹ ਵਿੱਚ ਵੱਧ ਖਰਚ ਕਰਨਾ ਪੈਂਦਾ ਹੈ। ਸਮਾਜ ਵਿੱਚ ਪ੍ਰਚਲਿਤ ਦਾਜ ਦੀ ਇਹ ਗਲਤ ਪਰੰਪਰਾ ਪਰਿਵਾਰਾਂ ਦੇ ਲਈ ਸ਼ਰਾਪ ਬਣ ਗਈ ਹੈ, ਵਿਸ਼ੇਸ਼ ਰੂਪ ਨਾਲ ਉਨ੍ਹਾਂ ਗਰੀਬ ਪਰਿਵਾਰਾਂ ਦੇ ਲਈ ਜੋ ਆਪਣੀ ਧੀ ਦੇ ਵਿਆਹ ਵਿੱਚ ਵੱਧ ਖਰਚ ਨਹੀਂ ਕਰ ਸਕਦੇ। ਸਮਾਜ ਤੋਂ ਇਸ ਬੁਰਾਈ ਨੂੰ ਮਿਟਾਉਣ ਵਿੱਚ ਮਹਾਨ ਸਮਾਜ ਸੁਧਾਰਕ ਸੰਤ ਰਾਮਪਾਲ ਜੀ ਮਹਾਰਾਜ ਜੀ ਨੇ ਹੈਰਾਨੀਜਨਕ ਕੰਮ ਕੀਤਾ ਹੈ। ਉਹਨਾਂ ਦੇ ਅਨੁਯਾਈ ਵਿਆਹ ਵਿੱਚ ਨਾ ਤਾਂ ਦਾਜ ਦਿੰਦੇ ਹਨ ਤੇ ਨਾ ਹੀ ਲੈਂਦੇ ਹਨ। ਰਮੈਣੀ ਨਾਮਕ ਵਿਆਹ ਵਿੱਚ 33 ਕਰੋੜਾਂ ਦੇਵਤਿਆਂ ਦਾ ਆਵਾਹਨ ਕਰਦੇ ਹੋਏ ਸਤਾਰਾਂ ਮਿੰਟ ਵਿੱਚ ਬਹੁਤ ਹੀ ਸਰਲ ਤਰੀਕੇ ਨਾਲ ਵਿਆਹ ਕੀਤਾ ਜਾਂਦਾ ਹੈ ਵਿਆਹ ਵਿੱਚ ਕੋਈ ਧੂਮ ਧੜੱਕਾ ਅਤੇ ਦਿਖਾਵਾ ਨਹੀਂ ਹੁੰਦਾ ਅਤੇ ਲਾੜਾ ਲਾੜੀ ਨੂੰ ਇੱਕ ਸੁਖੀ ਜੀਵਨ ਜੀਉਣ, ਸੱਚੀ ਭਗਤੀ ਕਰਨ ਅਤੇ ਮੁਕਤੀ ਪ੍ਰਾਪਤ ਕਰਨ ਦੇ ਲਈ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ।

  • ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰਾ ਸਥਾਪਿਤ ਕਰਨ ਦੀ ਪਹਿਲ

ਕਾਲ ਦਾ ਸੰਸਾਰ ਦੁੱਖਾਂ ਨਾਲ ਭਰਿਆ ਹੈ। ਇੱਥੇ ਕੋਈ ਪ੍ਰਾਣੀ ਸੁਖੀ ਨਹੀਂ ਹੈ। ਚਾਰੇ ਪਾਸੇ ਅਰਾਜਕਤਾ ਹੈ। ਲੋਕ ਬਹੁਤ ਛੋਟੀ ਛੋਟੀ ਗਲ ਉੱਤੇ ਲੜਾਈ ਝਗੜੇ ਕਰਨ ਦੇ ਲਈ ਤਿਆਰ ਰਹਿੰਦੇ ਹਨ। ਮਹਾਨ ਸਮਾਜ ਸੁਧਾਰਕ ਸੰਤ ਰਾਮਪਾਲ ਜੀ ਮਹਾਰਾਜ  ਆਪਣੇ ਸਤਿਸੰਗ ਦੇ ਮਾਧਿਅਮ ਨਾਲ ਦੁਨੀਆਂ ਭਰ ਵਿੱਚ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾ ਰਹੇ ਹਨ ਅਤੇ ਇੱਕ ਮਜ਼ਬੂਤ ਸਮਾਜ ਦਾ ਨਿਰਮਾਣ ਕਰ ਰਹੇ ਹਨ।

  • ਸਮਾਜਿਕ ਬੁਰਾਈਆਂ ਤੋਂ ਦੂਰ ਕਰ ਸਾਫ ਸੁਥਰਾ ਸਮਾਜ ਨਿਰਮਾਣ ਕਰਨਾ

ਦਾਜ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦਾ ਸੇਵਨ, ਪਰ ਇਸਤਰੀ ਗਮਨ ਵਰਗੀਆਂ ਕਈ ਸਮਾਜਿਕ ਬੁਰਾਈਆਂ ਸਮਾਜ ਵਿੱਚ ਮੌਜੂਦ ਹਨ। ਅਗਿਆਨਤਾਵਸ਼ ਲੋਕ ਇਹ ਸਾਰੇ ਗ਼ਲਤ ਕੰਮ ਕਰਦੇ ਹਨ ਮਹਾਨ ਸਮਾਜ ਸੁਧਾਰਕ ਰਾਮਪਾਲ ਜੀ ਸੱਚ ਅਧਿਆਤਮਕ ਗਿਆਨ ਪ੍ਰਦਾਨ ਕਰਕੇ ਲੋਕਾਂ ਨੂੰ ਉੱਚ ਸਮਾਜਿਕ ਅਤੇ ਨੈਤਿਕ ਮੁੱਲ ਨੂੰ ਆਤਮਸਾਤ ਕਰਵਾ ਰਹੇ ਹਨ ਜਿਸ ਦੇ ਨਾਲ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਅਨੁਯਾਈ ਸਾਰੀ ਬੁਰਾਈਆਂ ਤੋਂ ਬਚਕੇ ਜੀਵਨ ਜੀ ਰਹੇ ਹਨ। ਉਹਨਾਂ ਦਾ ਉਦੇਸ਼ ਹੈ ਕਿ ਪੂਰੀ ਦੁਨੀਆਂ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਛੱਡ ਕੇ ਇੱਕ ਸਰਲ ਅਤੇ ਸੁਖੀ ਜੀਵਨ ਬਿਤਾਏ।

 ਦੁਨੀਆਂ ਭਰ ਵਿੱਚ ਇਹ ਮਹਾਨ ਸੱਚੇ ਆਧਿਆਤਮਿਕ ਗਿਆਨ ਦੇ ਪ੍ਰਸਾਰ ਨਾਲ ਸੰਭਵ ਹੋ ਰਿਹਾ ਹੈ ਜੋ ਮਹਾਨ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਪੂਰਾ ਹੋ ਰਿਹਾ ਹੈ।

  • ਭ੍ਰਿਸ਼ਟਾਚਾਰ ਨੂੰ ਜੜ੍ਹੋਂ  ਖਤਮ ਕਰਨਾ

ਸਮਾਜ ਵਿੱਚ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਇਹ ਇੱਕ ਸਿਊਂਕ ਦੀ ਤਰ੍ਹਾਂ ਫੈਲ ਚੁੱਕੀ ਹੈ ਜੋ ਹੌਲੀ ਹੌਲੀ ਸਮਾਜਜ ਨੂੰ ਬਰਬਾਦ ਅਤੇ ਖੋਖਲਾ ਕਰ ਰਹੀ ਹੈ। ਹੱਤਿਆ ,ਚੋਰੀ, ਰਿਸ਼ਵਤਖੋਰੀ, ਮਿਲਾਵਟ ,ਦੂਜਿਆਂ ਦਾ ਹੱਕ ਮਾਰਨਾ ਆਦਿ ਭ੍ਰਿਸ਼ਟਾਚਾਰ ਸਭ ਅਗਿਆਨਤਾ ਦੇ ਕਾਰਨ ਕੀਤੇ ਜਾ ਰਹੇ ਹਨ। ਭ੍ਰਿਸ਼ਟਾਚਾਰ ਵਧਾਉਣ ਵਿੱਚ ਰਾਜਨੀਤੀ ਕਰਨ ਵਾਲੇ ਅਤੇ ਬਾਲੀਵੁੱਡ ਦਾ ਬਹੁਤ ਵੱਡਾ ਯੋਗਦਾਨ ਹੈ। ਮਹਾਨ ਸਮਾਜ ਸੁਧਾਰਕ ਸੰਤ ਰਾਮਪਾਲ ਜੀ ਮਹਾਰਾਜ ਦੇ ਸ਼ਿਸ਼ ਨਾ ਸਿਨੇਮਾ ਦੇਖਦੇ ਹਨ , ਨਾ ਸੰਗੀਤ ਵਜਾਉਂਦੇ ਹਨ , ਨਾ ਨੱਚਦੇ ਹਨ, ਨਾ ਰਾਜਨੀਤੀ ਦਾ ਹਿੱਸਾ ਬਣਦੇ ਹਨ। ਉੱਚ ਸਮਾਚਿਕ ਅਤੇ ਨੈਤਿਕ ਮੁੱਲਾਂ ਦੇ ਨਾਲ ਸਾਦਾ ਜੀਵਨ ਜਿਊਂਦੇ ਹਨ ਅਤੇ ਕਿਸੇ ਤਰਾਂ ਦੇ ਭ੍ਰਿਸ਼ਟਾਚਾਰ ਤੋਂ ਦੂਰ ਰਹਿੰਦੇ ਹਨ।

  • ਸਮਾਜ ਤੋਂ ਪਾਖੰਡਵਾਦ ਨੂੰ ਖਤਮ ਕਰਨਾ

ਮਹਾਨ ਸਮਾਜ ਸੁਧਾਰਕ ਸੰਤ ਰਾਮਪਾਲ ਜੀ ਮਹਾਰਾਜ ਦੇ ਸ਼ਿਸ਼ ਨਿਮਰ ਅਤੇ ਅੱਛੇ ਹਨ।ਉਹ ਸਾਫ਼ ਦਿਲ ਦੇ ਹਨ। ਉਹ ਕਿਸੇ ਨੂੰ ਧੋਖਾ ਨਹੀਂ ਦਿੰਦੇ ਹਨ ਕਿਉਂਕਿ ਉਹ ਸਮਝ ਚੁੱਕੇ ਹਨ ਕਿ ਇਹੋ ਜਿਹੇ ਕੰਮ ਪਰਮਾਤਮਾ ਨੂੰ ਪਸੰਦ ਨਹੀਂ ਹਨ । ਉਹਨਾਂ ਦਾ ਇੱਕ ਮਾਤਰ ਉਦੇਸ਼ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਸੰਤ ਜੀ ਦੇ ਸਾਰੇ ਸ਼ਿਸ਼ ਹਰ ਪ੍ਰਕਾਰ ਦੇ ਪਾਖੰਡ ਤੋਂ ਦੂਰ ਰਹਿੰਦੇ ਹਨ ਭਾਵੇਂ ਉਹ ਧਾਰਮਿਕ ਹੋਵੇ ਜਾਂ ਸਮਾਜਿਕ। ਉਹ ਸਾਰੇ ਪਵਿੱਤਰ ਸ਼ਾਸਤਰਾਂ ਵਿੱਚ ਦੱਸੀ ਗਈ ਵਿਧੀ ਦੇ ਅਨੁਸਾਰ ਪੂਜਾ ਕਰਦੇ ਹਨ ਅਤੇ ਪੂਜਾ ਦੇ ਨਿਰਧਾਰਿਤ ਨਿਯਮ ਦਾ ਧਾਰਮਿਕ ਰੂਪ ਨਾਲ ਪਾਲਣ ਕਰਦੇ ਹਨ। ਇਹ ਸੱਚੇ ਅਧਿਆਤਮਿਕ ਗਿਆਨ ਦਾ ਨਤੀਜਾ ਹੈ ਜੋ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਅਧਿਆਤਮਿਕ ਪ੍ਰਵਚਨਾਂ ਦੇ ਰਾਂਹੀ ਫੈਲਾਇਆ ਜਾ ਰਿਹਾ ਹੈ।

ਨਿਚੋੜ

“ਅੱਛੇ ਦਿਨ ਪਾਛੇ ਗਏ, ਸਤਿਗੁਰੂ ਸੇ ਕਿਆ ਨਾ ਹੇਤ।

ਅਬ ਪਛਤਾਵਾ ਕਿਆ ਕਰੇ, ਜਬ ਚਿੜੀਆ ਚੁੱਗ ਗਈ ਖੇਤ”।।

ਸਾਰੇ ਪਾਠਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ  ਸਮਾਂ ਰਹਿੰਦੇ ਦੁਨੀਆਂ ਦੇ ਉਦਾਰ ਕਰਤਾ ਸੰਤ ਰਾਮਪਾਲ ਜੀ ਮਹਾਰਾਜ ਨੂੰ ਪਛਾਣੋ, ਨਹੀਂ ਤਾਂ ਬਾਅਦ ਵਿੱਚ ਪਛਤਾਉਣ ਦੇ ਇਲਾਵਾ ਕੁੱਝ ਵੀ ਨਹੀਂ ਬਚੇਗਾ।

ਸੰਤ ਰਾਮਪਾਲ  ਜੀ ਮਹਾਰਾਜ ਕਹਿੰਦੇ ਹਨ

“ਜੀਵ ਹਮਾਰੀ ਜਾਤੀ ਹੈ, ਮਾਨਵ ਧਰਮੁ ਹਮਾਰਾ।

 ਹਿੰਦੂ ,ਮੁਸਲਿਮ, ਸਿੱਖ, ਈਸਾਈ, ਧਰਮ ਨਹੀਂ ਕੋਈ ਨਿਆਰਾ”।।

ਵਿਸ਼ਵ ਵਿਜੇਤਾ ਸੰਤ ਰਾਮਪਾਲ ਜੀ ਮਹਾਰਾਜ, ਪ੍ਰਮਾਤਮਾ ਕਬੀਰ ਸਾਹਿਬ ਦੇ ਅਵਤਾਰ ਹਨ ਅਤੇ ਅਗਿਆਨਤਾ ਨੂੰ ਦੂਰ ਕਰਨ ਅਤੇ ਕਸਾਈ ਕਾਲ ਦੇ ਜਾਲ ਵਿਚ ਫਸੀਆਂ ਹੋਈਆਂ ਆਪਣੀਆਂ ਪਿਆਰੀਆਂ ਆਤਮਾਵਾਂ ਨੂੰ ਮੁਕਤ ਕਰਨ. ਦੇ ਲਈ ਅਤੇ ਚਾਰੇ ਪਾਸੇ ਫੈਲੇ ਅਧਰਮ ਦਾ ਨਾਸ਼ ਕਰਨ ਲਈ ਉੱਤਰੇ ਹਨ। ਤੁਸੀਂ ਸਾਰੇ ਉਨ੍ਹਾਂ ਦੀ ਸ਼ਰਣ ਵਿੱਚ ਜਾਓ ਅਤੇ ਆਪਣੇ ਮਨੁੱਖ ਜਨਮ ਨੂੰ ਸਫਲ ਬਣਾ ਕੇ ਮੁਕਤੀ ਪ੍ਰਾਪਤ ਕਰੋ, ਪਰਮਾਤਮਾ ਨੂੰ ਪ੍ਰਾਪਤ ਕਰੋ।

SA NEWS
SA NEWShttps://news.jagatgururampalji.org
SA News Channel is one of the most popular News channels on social media that provides Factual News updates. Tagline: Truth that you want to know

LEAVE A REPLY

Please enter your comment!
Please enter your name here

spot_imgspot_img

Popular

More like this
Related

International Daughters Day 2023: How Can We Attain Gender Neutral Society?

On September 26, 2021, every year, International Daughters Day is observed. Every year on the last Sunday of September, a special day for daughters is seen. This is a unique day that commemorates the birth of a girl and is observed around the world to eradicate the stigma associated with having a girl child by honoring daughters. Daughters have fewer privileges in this patriarchal society than sons. Daughters are an important element of any family, acting as a glue, a caring force that holds the family together. 

International Day of Sign Languages: Worship of Supreme God Kabir Is the Sign to Be Followed by the Entire Mankind

International Day of Sign Languages is observed annually so as to raise awareness about the hardships a physically challenged individual has to go through. Thus making everyone aware about the need for the education about sign languages to the needy as early as possible into their lives. While Supreme God Kabir is the most capable; giving us anything through His method of worship whether it is aiding a deaf, dumb or blind.

Disturbance in India Canada’s Relations Over Killing of Pro Khalistani Leader Hardeep Singh Nijjar

On Monday Canadian Prime Minister Justin Trudeau alleged a...

International Day of Peace 2023: Know About the Only Way to Have Everlasting Global Peace

The International Day of Peace is celebrated on 21 September in the world. Know about history, background, significance, aim, celebration, events, Activities and quotes on International Peace Day 2021